ਸਮੇਂ ਦੁਆਰਾ ਬਾਰਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Concept of Time barred_ਸਮੇਂ ਦੁਆਰਾ ਬਾਰਤ: ਇਸ ਦਾ ਸਿੱਧਾ ਸਾਦਾ ਅਰਥ ਇਹ ਹੈ ਕਿ ਇਕ ਖ਼ਾਸ ਚਾਰਾਜੋਈ, ਜਿਸ ਨੂੰ ਅਧਿਕਾਰ ਨਾਫ਼ਜ਼ ਕਰਨ ਲਈ ਦਾਵਾ ਕਰਨਾ ਕਿਹਾ ਜਾਂਦਾ ਹੈ, ਉਹ ਉਪਲਬੱਧ ਨਹੀਂ ਰਹੀ। ਜੇ ਕੋਈ ਸਰਕਾਰੀ ਕਰਮਚਾਰੀ ਮਿਆਦ ਦੀ ਮੁਕੱਰਰ ਮੁੱਦਤ ਪਿਛੋਂ ਤਨਖ਼ਾਹ ਦੀ ਵਸੂਲੀ ਲਈ ਦਾਵਾ ਕਰਦਾ ਹੈ ਤਾਂ ਉਹ ਅਦਾਲਤ ਦੁਆਰਾ ਇਸ ਆਧਾਰ ਤੇ ਖ਼ਾਰਜ ਕੀਤਾ ਜਾ ਸਕਦਾ ਹੈ ਕਿ ਉਹ ਸਮੇਂ ਦੁਆਰਾ ਬਾਰਤ ਹੈ। ਪਰ ਇਸ ਨਾਲ ਅਧਿਕਾਰ ਖ਼ਤਮ ਨਹੀਂ ਹੋ ਜਾਂਦਾ ਅਤੇ ਮਿਆਦ ਦੇ ਪੁਗਣ ਨਾਲ ਅਧਿਕਾਰ ਨੂੰ ਹੋਰ ਕਾਨੂੰਨ-ਪੂਰਨ ਸਾਧਨਾਂ ਦੁਆਰਾ ਨਾਫ਼ਜ਼ ਕਰਾਉਣ ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਸੰਕਲਪ ਦਾ ਕਾਨੂੰਨ ਦੀਆਂ ਅਦਾਲਤਾਂ ਤੋਂ ਬਾਹਰ ਕੀਤੀ ਕਾਰਵਾਈ ਤਕ ਵਿਸਤਾਰ ਨਹੀਂ ਹੈ। (ਹਰੀ ਰਾਜ ਬਨਾਮ ਸੰਚਾਲਕ ਪੰਚਾਇਤੀ ਰਾਜ-ਏ ਆਈ ਆਰ 1968 ਇਲਾਹ.246)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.